ਇਸ ਸਫ਼ੇ ’ਤੇ
ਤੁਸੀਂ ਇਸ ਬਦਲਾਅ 'ਤੇ ਆਪਣੇ ਵਿਚਾਰ ਰੱਖ ਸਕਦੇ ਹੋ।
ਹੇਠਾਂ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਸਰਕਾਰ ਕੀ ਕਰ ਰਹੀ ਹੈ ਅਤੇ ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਹੋ।
ਕੀ ਹੋ ਰਿਹਾ ਹੈ?
ਸਰਕਾਰ ਪੁਲਿਸ ਅਤੇ ਹੋਰ ਏਜੰਸੀਆਂ ਦੀ ਵਿਦੇਸ਼ੀ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ ਮਦਦ ਕਰਨ ਲਈ ਫੌਜਦਾਰੀ ਕਾਨੂੰਨ ਨੂੰ ਮਜ਼ਬੂਤ ਕਰ ਰਹੀ ਹੈ।
ਇਹ ਬਦਲਾਅ ਅਪਰਾਧ (ਕਾਊਂਟਰਿੰਗ ਫੌਰਨ ਇੰਟਰਫਰੈਂਸ) ਸੋਧ ਬਿੱਲਦੁਆਰਾ ਕੀਤੇ ਜਾ ਰਹੇ ਹਨ।
ਇਹ ਬਿੱਲ ਉੱਤੇ ਸੰਸਦ ਦੀ ਜਸਟਿਸ ਸਿਲੈਕਟ ਕਮੇਟੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਕਮੇਟੀ ਇਸ ਬਾਰੇ ਸਿਫਾਰਿਸ਼ਾਂ ਕਰੇਗੀ ਕਿ ਬਿੱਲ ਦੇ ਕਾਨੂੰਨ ਬਣਨ ਤੋਂ ਪਹਿਲਾਂ ਇਸ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ।
ਵਿਦੇਸ਼ੀ ਦਖਲਅੰਦਾਜ਼ੀ ਕੀ ਹੈ?
ਵਿਦੇਸ਼ੀ ਦਖਲਅੰਦਾਜ਼ੀ ਉਦੋਂ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਸਰਕਾਰ ਨਿਊਜ਼ੀਲੈਂਡ ਦੇ ਸਮਾਜ ਵਿੱਚ ਗੁਪਤ, ਜ਼ਬਰਦਸਤੀ, ਜਾਂ ਬੇਈਮਾਨ ਤਰੀਕੇ ਨਾਲ ਦਖਲ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਹ ਗਤੀਵਿਧੀ ਨਿਊਜ਼ੀਲੈਂਡ ਅਤੇ ਸਾਡੇ ਭਾਈਚਾਰਿਆਂ ਲਈ ਨੁਕਸਾਨਦੇਹ ਹੈ।
ਵਿਦੇਸ਼ੀ ਦਖਲਅੰਦਾਜ਼ੀ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਦਾਹਰਨ ਲਈ, ਇਹ ਰਾਸ਼ਟਰੀ ਸੁਰੱਖਿਆ, ਆਰਥਿਕਤਾ, ਸਾਡੀਆਂ ਚੋਣਾਂ, ਜਾਂ ਸਰਕਾਰੀ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਦਖਲਅੰਦਾਜ਼ੀ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਗਤੀਵਿਧੀਆਂ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਕਰਾ ਸਕਦੀਆਂ ਹਨ ਜਾਂ ਕੁਝ ਕਰਨ ਜਾਂ ਕਹਿਣ ਤੋਂ ਡਰਾਉਂਦੀਆਂ ਹਨ ਕਿਉਂਕਿ ਵਿਦੇਸ਼ੀ ਸਰਕਾਰ ਉਹਨਾਂ ਨਾਲ ਜਾਂ ਉਹਨਾਂ ਦੇ ਪਰਿਵਾਰਾਂ ਨਾਲ ਕੀ ਕਰ ਸਕਦੀ ਹੈ। ਇਹ ਠੀਕ ਨਹੀਂ ਹੈ ਕਿਉਂਕਿ ਸਾਡੇ ਕਾਨੂੰਨ ਲੋਕਾਂ ਨੂੰ ਅਧਿਕਾਰ ਅਤੇ ਆਜ਼ਾਦੀ ਦਿੰਦੇ ਹਨ, ਅਤੇ ਵਿਦੇਸ਼ੀ ਸਰਕਾਰਾਂ ਨੂੰ ਇੱਥੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਕਾਨੂੰਨ ਨੂੰ ਕਿਵੇਂ ਬਦਲਿਆ ਜਾ ਰਿਹਾ ਹੈ?
ਨਿਊਜ਼ੀਲੈਂਡ ਦੇ ਖਿਲਾਫ ਕਿਸੇ ਵੀ ਦੇਸ਼ ਦੀ ਵਿਦੇਸ਼ੀ ਦਖਲਅੰਦਾਜ਼ੀ ਸਵੀਕਾਰਯੋਗ ਨਹੀਂ ਹੈ।
ਨਵੇਂ ਅਪਰਾਧ ਵਿਦੇਸ਼ੀ ਦਖਲਅੰਦਾਜ਼ੀ ਅਤੇ ਹੋਰ ਨੁਕਸਾਨਦੇਹ ਗਤੀਵਿਧੀਆਂ ਨੂੰ ਗ਼ੈਰ-ਕਾਨੂੰਨੀ ਬਣਾ ਦੇਣਗੇ। ਇਹ ਨਿਊਜ਼ੀਲੈਂਡ ਵਿੱਚ ਕੁਝ ਸਭ ਤੋਂ ਵੱਧ ਗੰਭੀਰ ਅਪਰਾਧ ਹੋਣਗੇ। ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਦੀ ਬਿਹਤਰ ਸੁਰੱਖਿਆ ਲਈ ਮੌਜੂਦਾ ਅਪਰਾਧਾਂ ਨੂੰ ਵੀ ਬਦਲਿਆ ਜਾ ਰਿਹਾ ਹੈ।
ਇਨ੍ਹਾਂ ਬਦਲਾਆਂ ਦਾ ਮਤਲਬ ਇਹ ਹੋਵੇਗਾ ਕਿ ਜਿਹੜੇ ਲੋਕ ਵਿਦੇਸ਼ੀ ਸਰਕਾਰ ਲਈ ਨੁਕਸਾਨਦੇਹ ਕੰਮ ਕਰਦੇ ਹਨ, ਉਨ੍ਹਾਂ ਨੂੰ ਸਾਡੇ ਅਪਰਾਧਿਕ ਕਾਨੂੰਨ ਦੇ ਤਹਿਤ ਰੋਕਿਆ ਜਾ ਸਕਦਾ ਹੈ ਅਤੇ ਸਜ਼ਾ ਦਿੱਤੀ ਜਾ ਸਕਦੀ ਹੈ।
ਮੈਂ ਆਪਣੀ ਗੱਲ ਕਿਵੇਂ ਰੱਖ ਸਕਦਾ/ਸਕਦੀ ਹਾਂ?
ਸੰਸਦ ਦੀ ਜਸਟਿਸ ਸਿਲੈਕਟ ਕਮੇਟੀ ਜਨਤਾ ਦੇ ਮੈਂਬਰਾਂ ਨੂੰ "ਕਾਲਿੰਗ ਫੋਰ ਸਬਮਿਸ਼ਨ" ਬਿੱਲ ਉੱਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਹਿ ਰਹੀ ਹੈ। ਜਦੋਂ ਕਮੇਟੀ ਬਿੱਲ ਉੱਤੇ ਵਿਚਾਰ ਕਰ ਰਹੀ ਹੁੰਦੀ ਹੈ ਤਾਂ ਇਹ ਕੁਝ ਦਿਨਾਂ ਦੇ ਅੰਦਰ ਵਾਪਰਦਾ ਹੈ।
ਬਿੱਲ ਬਾਰੇ ਹੋਰ ਜਾਣਕਾਰੀ ਅਤੇ ਸਬਮਿਸ਼ਨ ਕਿਵੇਂ ਕਰਨੀ ਹੈ, ਇਸ ਉੱਤੇ ਔਨਲਾਈਨ ਲੱਭੀ ਜਾ ਸਕਦੀ ਹੈ: https://bills.parliament.nz/v/6/5c7f002d-e4b4-4573-5563-08dd042d0cd2?Tab=history
ਕਮੇਟੀ ਆਮ ਤੌਰ ਉੱਤੇ ਸੰਸਦ ਦੀ ਵੈੱਬਸਾਈਟ ਉੱਤੇ ਲੋਕਾਂ ਲਈ ਸਬਮਿਸ਼ਨ ਉਪਲਬਧ ਕਰਵਾਉਂਦੀ ਹੈ। ਸਬਮਿਸ਼ਨ ਕਰਨ ਤੋਂ ਪਹਿਲਾਂ, ਤੁਸੀਂ ਕਮੇਟੀ ਨੂੰ ਆਪਣੀ ਸਬਮਿਸ਼ਨ ਗੁਪਤ ਰੱਖਣ ਲਈ ਕਹਿ ਸਕਦੇ ਹੋ ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਕਿ ਇਹ ਜਨਤਕ ਹੋਵੇ। ਤੁਹਾਡੇ ਵਲੋਂ ਆਪਣੀ ਸਬਮਿਸ਼ਨ ਭੇਜਣ ਤੋਂ ਪਹਿਲਾਂ ਕਮੇਟੀ ਨੂੰ ਸਹਿਮਤ ਹੋਣ ਦੀ ਲੋੜ ਹੋਵੇਗੀ।
ਨਿਆਂ ਮੰਤਰਾਲੇ ਦੀ ਵੈਬਸਾਈਟ ਉੱਤੇ ਵਿਦੇਸ਼ੀ ਦਖਲਅੰਦਾਜ਼ੀ, ਬਿੱਲ, ਅਤੇ ਤੁਸੀਂ ਸਰਕਾਰੀ ਏਜੰਸੀਆਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਿਵੇਂ ਕਰ ਸਕਦੇ ਹੋ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਮੰਤਰਾਲੇ ਦੇ ਮੁੱਖ ਪਹਿਲਕਦਮੀਆਂ ਦੇ ਵੈੱਬਪੇਜ ਉੱਤੇ "ਕਾਊਂਟਰਿੰਗ ਫੌਰੇਨ ਇੰਟਰਫੇਅਰੈਂਸ" ਭਾਗ ਵਿੱਚ ਲੱਭੀ ਜਾ ਸਕਦੀ ਹੈ: https://www.justice.govt.nz/justice-sector-policy/key-initiatives/countering-foreign-interference